134
ਪਰਮੇਸ਼ੁਰ ਦੀ ਉਸਤਤ ਕਰਨ ਦਾ ਸੱਦਾ
ਯਾਤਰਾ ਦਾ ਗੀਤ।
ਵੇਖੋ, ਹੇ ਯਹੋਵਾਹ ਦੇ ਸਾਰੇ ਸੇਵਕੋ,
ਯਹੋਵਾਹ ਨੂੰ ਮੁਬਾਰਕ ਆਖੋ,
ਤੁਸੀਂ ਜਿਹੜੇ ਯਹੋਵਾਹ ਦੇ ਭਵਨ ਵਿੱਚ ਰਾਤ ਨੂੰ ਸੇਵਾ ਕਰਦੇ ਰਹਿੰਦੇ ਹੋ,
ਪਵਿੱਤਰ ਸਥਾਨ ਵੱਲ ਆਪਣੇ ਹੱਥ ਚੁੱਕ ਕੇ
ਯਹੋਵਾਹ ਨੂੰ ਮੁਬਾਰਕ ਆਖੋ!
ਯਹੋਵਾਹ ਤੈਨੂੰ ਸੀਯੋਨ* ਤੋਂ ਬਰਕਤ ਦੇਵੇ,
ਜੋ ਅਕਾਸ਼ ਤੇ ਧਰਤੀ ਦਾ ਕਰਤਾ ਹੈ।
* 134:3 ਪਰਬਤ