149
ਇਸਰਾਏਲ ਪਰਮੇਸ਼ੁਰ ਦੀ ਉਸਤਤ ਕਰੇ
ਹਲਲੂਯਾਹ!
ਯਹੋਵਾਹ ਲਈ ਇੱਕ ਨਵਾਂ ਗੀਤ ਗਾਓ,
ਸੰਤਾਂ ਦੀ ਸਭਾ ਵਿੱਚ ਉਹ ਦੀ ਉਸਤਤ ਕਰੋ!
ਇਸਰਾਏਲ ਆਪਣੇ ਕਰਤਾ ਵਿੱਚ ਅਨੰਦ ਹੋਵੇ,
ਸੀਯੋਨ ਦੇ ਵਾਸੀ ਆਪਣੇ ਪਾਤਸ਼ਾਹ ਵਿੱਚ ਬਾਗ-ਬਾਗ ਹੋਣ।
ਓਹ ਨੱਚਦੇ ਹੋਏ ਉਹ ਦੇ ਨਾਮ ਦੀ ਉਸਤਤ ਕਰਨ,
ਅਤੇ ਤਬਲਾ ਤੇ ਸਿਤਾਰ ਵਜਾਉਂਦੇ ਹੋਏ ਉਹ ਦਾ ਭਜਨ ਗਾਉਣ!
ਯਹੋਵਾਹ ਆਪਣੀ ਪਰਜਾ ਨਾਲ ਖੁਸ਼ ਜੋ ਹੈ,
ਉਹ ਮਸਕੀਨਾਂ ਨੂੰ ਫ਼ਤਹ ਨਾਲ ਸਿੰਗਾਰੇਗਾ,
ਸੰਤ* ਮਹਿਮਾ ਵਿੱਚ ਬਾਗ-ਬਾਗ ਹੋਣ,
ਓਹ ਆਪਣੇ ਵਿਛਾਉਣਿਆਂ ਉੱਤੇ ਜੈਕਾਰਾ ਗਜਾਉਣ!
ਪਰਮੇਸ਼ੁਰ ਦੀਆਂ ਵਡਿਆਈਆਂ ਉਨ੍ਹਾਂ ਦੇ ਕੰਨ ਵਿੱਚ ਹੋਣ,
ਅਤੇ ਉਨ੍ਹਾਂ ਦੇ ਹੱਥ ਵਿੱਚ ਦੋਧਾਰੀ ਤਲਵਾਰ,
ਕਿ ਪਰਾਈਆਂ ਕੌਮਾਂ ਤੋਂ ਬਦਲਾ ਲੈਣ,
ਅਤੇ ਉੱਮਤਾਂ ਨੂੰ ਝਿੜਕੀਂ ਦੇਣ,
ਅਤੇ ਉਨ੍ਹਾਂ ਦੇ ਰਾਜਿਆਂ ਨੂੰ ਸੰਗਲਾਂ ਦੇ ਨਾਲ,
ਤੇ ਉਨ੍ਹਾਂ ਦੇ ਪਤਵੰਤਿਆਂ ਨੂੰ ਲੋਹੇ ਦੀਆਂ ਬੇੜੀਆਂ ਨਾਲ ਬੰਨ੍ਹਣ,
ਅਤੇ ਲਿਖੇ ਹੋਏ ਫ਼ਤਵੇ ਉਨ੍ਹਾਂ ਉੱਤੇ ਚਲਾਉਣ,
- ਇਹ ਉਹ ਦੇ ਸਾਰੇ ਸੰਤਾਂ ਦਾ ਮਾਣ ਹੈ।
ਹਲਲੂਯਾਹ!
* 149:5 ਪਵਿੱਤਰ ਲੋਕ 149:5 ਜਿੱਤ